ਮਹਾਰਾਸ਼ਟਰ 'ਚ ਜ਼ਮੀਨ ਖਿਸਕਣ ਨਾਲ ਭਿਆਨਕ ਹਾਦਸਾ ਵਾਪਰ ਗਿਆ | ਮਹਾਰਾਸ਼ਟਰ ਦੇ ਰਾਏਗੜ੍ਹ 'ਚ ਜ਼ਮੀਨ ਖਿਸਕ ਗਈ, ਜਿਸ ਕਾਰਨ ਕਰੀਬ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 127 ਲੋਕਾਂ ਦਾ ਮਲਬੇ ਹੇਂਠ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਦੱਸਦਈਏ ਕਿ ਰਾਏਗੜ੍ਹ 'ਚ ਭਾਰੀ ਮੀਂਹ ਕਾਰਨ ਬੀਤੀ ਰਾਤ ਰਾਏਗੜ੍ਹ ਜ਼ਿਲ੍ਹੇ ਦੇ ਇਰਸ਼ਾਲਵਾੜੀ 'ਚ ਜ਼ਮੀਨ ਖਿਸਕ ਗਈ। NDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ | ਲੈਂਡਸਲਾਇਡ ਕਾਰਨ 40 ਘਰ ਮਲਬੇ ਹੇਂਠਾਂ ਆ ਗਏ ਹਨ | ਦਰਅਸਲ ਪਹਾੜੀ ਇਲਾਕਿਆਂ 'ਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕ ਰਹੀ ਹੈ |
.
Terrible landslide in Maharashtra, more than 100 people trapped under the debris, see pictures.
.
.
.
#heavyrain #breakingnews #mumbairains